ਅੱਜ ਸਿਡਨੀ 'ਚ ਹਜਾਰਾ ਲੋਕਾਂ ਨੇ ਬੁਸ਼ ਦੇ ਖਿਲਾਫ ਰੋਸ &
 
 
 
Search 
 
Home :: Weather :: Mobile Version : Daily Hukmnama :: Links :: About Us :: Feedback :: Contact Us

ਅੱਜ ਸਿਡਨੀ 'ਚ ਹਜਾਰਾ ਲੋਕਾਂ ਨੇ ਬੁਸ਼ ਦੇ ਖਿਲਾਫ ਰੋਸ &


Date: Sep 16, 2007

  Post Comment
  Email Story
  Print Story
  Read Comments
ਉਤਲੀਆਂ ਤਸਵੀਰ 'ਚ ਸਿਟੀ ਵਿਖੇ ਹਜਾਰਾਂ ਦੀ ਗਿਣਤੀ 'ਚ ਮੁਜਾਹਰਾ ਕਰਦੇ ਹੋਏ ਲੋਕੀਂ, ਫੋਟੋਆਂ ਤੇ ਵੇਰਵਾ:-(ਅਮਰਜੀਤ ਖੇਲਾ)

ਸਿਡਨੀ (ਅਮਰਜੀਤ ਖੇਲਾ),ਸਿਡਨੀ 'ਚ ਪਿਛਲੇ ਕਈ ਦਿਨਾਂ ਤੋਂ 21 ਦੇਸ਼ਾਂ ਦੀ (ਏ ਪੀ ਈ ਸੀ ਅਸਟ੍ਰੇਲੀਆ 2007) ਮੀਟਿੰਗ ਚੱਲ ਰਹੀ ਹੈ।ਜਿਸ 'ਚ ਕਾਫੀ ਗੰਭੀਰ ਅਤੇ ਅਹਿਮ ਮੁੱਦਿਆਂ 'ਤੇ ਵਿਚਾਰਾਂ ਕਰ ਕੇ ਫੈਸਲੇ ਕੀਤੇ ਗਏ।ਇਸ 'ਚ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਬੁਸ਼ ਵੀ ਪਹੁੰਚੇ ਹੋਏ ਹਨ।ਬੁਸ਼ ਪ੍ਰਤੀ ਕਾਫੀ ਲੋਕਾਂ 'ਚ ਇੱਥੇ ਰੋਸ ਪਾਇਆ ਜਾ ਰਿਹਾ ਹੈ।ਹਰਰੋਜ ਹੀ ਹਜ਼ਾਰਾਂ ਦੀ ਗਿਣਤੀ 'ਚ ਇਕਠੇ ਹੋ ਕੇ ਲੋਕੀਂ ਸ਼ਾਤਮਈ ਪ੍ਰਦਰਸ਼ਨ ਕਰਦੇ ਹਨ।ਅੱਜ ਵੀ ਅੰਦਾਜਨ 5000 ਦੇ ਕਰੀਬ ਲੋਕਾਂ ਵਲੋਂ ਹੱਥਾਂ 'ਚ (ਸਟੋਪ ਬੁਸ਼) ਬੁਸ਼ ਨੂੰ ਰੋਕੋ, ਜੰਗ ਰੋਕੋ, ਇੰਨਸਾਫ ਚਾਹੀਦਾ ਹੈ ਵਗੇਰਾ ਵਾਲੇ ਨਾਹਰੇ ਲਿਖ ਕੇ ਸ਼ਾਤਮਈ ਮੁਜਾਹਰੇ 'ਚ ਨੌ ਮੁਜਾਹਰਾਕਾਰੀਆਂ ਨੂੰ ਜਦੋਂ ਫੜਿਆ ਗਿਆ ਉਦੋਂ ਦੋ ਪੁਲੀਸ ਕਰਮਚਾਰੀ ਵੀ ਫੱਟੜ ਹੋ ਗਏ।ਇਨ੍ਹਾਂ ਮੁਜਾਹਰਿਆਂ ਪ੍ਰਤੀ ਲੋਕਾਂ 'ਚ ਕਾਫੀ ਉਤਸ਼ਾਹ ਵੇਖਿਆ ਗਿਆ।ਇੱਕ 35 ਸਾਲਾ ਔਰਤ ਨਾਲ 15 ਮਹੀਨਿਆਂ ਦਾ ਬੱਚਾ ਹੱਸਦਾ ਹੋਇਆ ਤੁਰ ਰਿਹਾ ਸੀ।ਇੱਕ ਹੋਰ 38 ਸਾਲ ਦੀ ਬਨੇਸਾ ਨਾਂ ਦੀ ਔਰਤ ਨਾਲ ਇੱਕ ਪੁੱਤਰ ਅਤੇ ਇੱਕ 3 ਮਹੀਨਿਆਂ ਦੀ ਬੱਚੀ ਇਸ ਮੁਜਾਹਰੇ 'ਚ ਸ਼ਾਮਲ ਹੋਈ।ਜੋ ਕਹਿ ਰਹੀ ਸੀ ਕਿ ਮੈਂ ਮਨੁੱਖੀ ਅਧਿਕਾਰਾਂ ਦੀ ਸੁਰਖਿਆਂ ਖਾਤਿਰ ਬੁਸ਼ ਤੋਂ ਵਿਰੁੱਧ ਹਾਂ।ਮੁਜਾਹਰਾਕਾਰੀਆਂ ਦੇ ਲੀਡਰ ਅਲੇਕਸ ਬੇਨਬਰਾਈਡਗੇ ਨੇ ਵੀ ਆਪਣੇ ਭਾਸ਼ਣ 'ਚ ਕਿਹਾ ਕਿ ਅਸੀਂ ਇਹ ਸ਼ਾਂਤਮਈ ਰੋਸ ਮੁਜਾਹਰੇ ''ਇਰਾਕ ਜੰਗ,ਵਾਤਾਵਰਣ ਤਬਦੀਲੀਆਂ ਅਤੇ ਕਾਮਿਆਂ ਦੇ ਹੱਕਾਂ 'ਤੇ ਹੋ ਰਹੇ ਹਮਲਿਆਂ ਦੇ ਵਿਰੋਧ 'ਚ ਰੋਸ ਪ੍ਰਗਟ ਕਰਨ ਲਈ ਹੀ ਕਰ ਰਹੇ ਹਾਂ।ਪੁਲੀਸ ਨੂੰ ਸੱਕ ਹੈ ਕਿ ਕਿਧਰੇ 20000 ਲੋਕੀਂ ਇੱਕਠੇ ਹੋ ਕੇ ਅਮਰੀਕਾ ਦੇ ਸਫਾਰਤ ਖਾਨੇ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾ ਕੇ ਇਥੋਂ ਮੂਵ ਨਾ ਕਰ ਦੇਣ।ਮੁਜਾਹਰਕਾਰੀਆਂ ਅੱਗੇ ਹਜਾਰਾਂ ਹੀ ਪੁਲੀਸ ਦੇ ਨੌਜਵਾਨਾਂ ਨੇ ਕੰਧ ਦੀ ਤਰਾ੍ਹਂ ਖਲੋ ਕੇ ਅੱਗੇ ਵਧਣ ਤੋਂ ਰੋਕ ਦਿੱਤਾ।


ਦੇਸ਼ ਸੇਵਕ ਅਖਵਾਰ ਦੇ ਸੰਪਾਦਕ ਨੂੰ ਧਮਕੀਆਂ ਦੀ ਪੁਰਜੋਰ ਸ਼ਬਦਾਂ 'ਚ ਨਿੰਦਾ, ਸੰਪਾਦਕ ਨੂੰ ਧਮਕੀਆਂ ਦੇ ਕੇ ਪ੍ਰੈਸ ਦੀ ਅਜ਼ਾਦੀ 'ਤੇ ਹਮਲਾ ਕੀਤਾ ਗਿਆ, ਭਾਰਤ ਸਰਕਾਰ 'ਤੇ ਰਾਜ ਸਰਕਾਰ ਤੋਂ ਦੋਸੀਆਂ ਨੂੰ ਢੁਕਵੀਂ ਸਜਾ ਦੀ ਮੰਗ ਕੀਤੀ ਗਈ
ਸਿਡਨੀ (ਅਮਰਜੀਤ ਖੇਲਾ), ਪਿੱਛਲੇ ਦਿਨੀਂ ਚੰਡੀਗੜ੍ਹ ਤੋਂ ਛੱਪਦੀ ਦੇਸ਼ ਸੇਵਕ ਅਖਵਾਰ ਦੇ ਸੰਪਾਦਕ ਨੂੰ ਧਮਕੀਆਂ ਦੇ ਕੇ ਨਾਦਰਸ਼ਾਹੀ ਫਰਮਾਨ ਜਾਰੀ ਕਰ ਕੇ ਲੋਕਤੰਤਰ ਦੀਆਂ ਧੱਜੀਆਂ ੳੱਡਾ ਦਿੱਤੀਆਂ ਗਈਆਂ ਹਨ।ਇਹ ਪ੍ਰੈਸ ਦੀ ਅਜ਼ਾਦੀ ਉੱਤੇ ਸਿੱਧੇ ਤੌਰ 'ਤੇ ਹਮਲਾ ਹੈ।ਜਦ ਕਿ ਪ੍ਰੈਸ ਲੋਕ ਤੰਤਰ ਦਾ ਥੰਮ ਹੁੰਦੀ ਹੈ।ਵਿਦੇਸ਼ਾਂ 'ਚ ਬੈਠੇ ਪਤਰਕਾਰ ਵੀਰਾਂ ਨੇ ਦੇਸ਼ ਸੇਵਕ ਅਖਵਾਰ ਦੇ ਸੰਪਾਦਕ ਨਾਲ ਹਮਦਰਦੀ ਪ੍ਰਗਟ ਕਰਦਿਆਂ ਇਨ੍ਹਾਂ ਧਮਕੀਆਂ ਵਾਰੇ ਚਿੰਤਾ ਜਾਹਰ ਕਰਦਿਆਂ ਇਸ ਦੀ ਪੁਰਜੋਰ 'ਤੇ ਸਖਤ ਸਬਦਾਂ 'ਚ ਨਿੰਦਾ ਕੀਤੀ ਹੈ।ਇਨ੍ਹਾ ਨੇ ਭਾਰਤ ਸਰਕਾਰ 'ਤੇ ਰਾਜ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਪ੍ਰੈਸ ਦੀ ਅਜ਼ਾਦੀ ਉੱਤੇ ਇਸ ਤਰ੍ਹਾਂ ਦੇ ਹਮਲੇ ਸਹਿਨ ਨਹੀਂ ਕੀਤੇ ਜਾਣਗੇ।ਇਨ੍ਹਾਂ ਹਮਲਾ ਕਰਨ ਵਾਲਿਆਂ ਨੂੰ ਛੇਤੀੋਂਂ ਛੇਤੀਂ ਫੜ੍ਹ ਕੇ ਢੁੱਕਵੀਂ ਸਜਾ ਦਿੱਤੀ ਜਵੇ।ਅਗਰ ਇਨ੍ਹਾਂ ਗੁਨਾਹਗਾਰਾਂ ਨੂੰ ਕੋਈ ਸਜਾ ਨਾ ਦਿੱਤੀ ਗਈ ਤਾਂ ਉਹ ਦਿਨ ਦੂਰ ਨਹੀਂ ਹੋਏਗਾ ਜਦੋਂ ਕਿ ਲੋਕਤੰਤਰ ਵਿਖਰ ਕੇ ਤਹਿਸ ਨਹਿਸ ਹੋ ਕੇ ਰਹਿ ਜਾਵੇਗਾ।ਹਰ ਪਾਸੇ ਡਿਕਟੇਟਰਸ਼ਿਪ 'ਤੇ ਗੁੰਡਾ-ਗਰਦੀ ਦਾ ਰਾਜ ਹੋ ਜਾਵੇਗਾ , ''ਜਿਸ ਦੀ ਲਾਠੀ ਉਸੇ ਦੀ ਹੀ ਮੱਝ ਹੋਏਗੀ'' ਵਾਲਾ ਹਿਸਾਬ ਬਣ ਜਾਵੇਗਾ।ਇਸ ਪ੍ਰਤੀਨਿਧ ਨੂੰ ਇਸ ਗੰਭੀਰ ਮਸਲੇ ਦੇ ਸਬੰਧ 'ਚ ਨਿੰਦਾ ਕਰਨ ਲਈ ਦੇਸ਼ ਵਿਦੇਸ਼ ਤੋਂ ਹਜ਼ਾਰਾ ਦੀ ਗਿਣਤੀ 'ਚ ਫੋਨ ਕਾਲਾਂ 'ਤੇ ਈ ਮੇਲਾਂ ਆਈਆਂ ਹਨ।ਜਿਨ੍ਹਾਂ 'ਚ ਦੇਸ਼ ਸੇਵਕ ਲਿਟਰੇਸੀ 'ਤੇ ਕਲਚਰਰ ਸੰਸਥਾ ਸਿਡਨੀ ਅਤੇ ਅਪਣਾ ਪੰਜਾਬ ਟੀ ਵੀ ਦੀ ਟੀਮ ਵਲੋਂ ਇਕ ਜਰੂਰੀ ਮੀਟਿੰਗ ਕਰਕੇ ਪ੍ਰੈਸ ਦੀ ਅਜ਼ਾਦੀ ਉੱਤੇ ਹੋਏ ਹਮਲੇ ਸਬੰਧੀ ਰੋਸ ਮਤਾ ਪਾ ਕੇ ਭਾਰਤ ਸਰਕਾਰ 'ਤੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ।ਕਨੇਡਾ ਤੋਂ ਕੰਵਲਜੀਤ ਦਿਆਲ, ਜਵਿੰਦਰ ਸਿੰਘ ਦਿਆਲ,ਗੁਰਪ੍ਰੀਤ ਕੌਰ ਦਿਆਲ,ਮਨਮੋਹਨ ਸਿੰਘ ਗਰੇਵਾਲ ਇੰਗਲੇਂਡ ਤੋਂ ਬਲਵਿੰਦਰ ਖੋਸਾ, ਸ਼ਰਨਪ੍ਰੀਤ ਕੌਰ ਖੋਸਾ,ਗ੍ਰੀਸ ਤੋਂ ਸਾਬਕਾ ਸਰਪੰਚ ਹਰਪਾਲ ਸਿੰਘ ਤੂਰ,ਛਿੰਦਰਪਾਲ ਖੋਸਾ, ਜਸਵਿੰਦਰ ਸਿੰਘ ਬਿੰਦੀ ਖੋਸਾ,ਗੁਰਪ੍ਰੀਤ ਸਿੰਘ ਤੂਰ,ਇਟਲੀ ਤੋਂ ਕਸ਼ਮੀਰ ਸਿੰਘ,ਕੁਲਦੀਪ ਕੌਰ,ਬਹਾਦਰ ਸਿੰਘ ਮੈਲਬੋਰਨ ਤੋਂ ਜਸਵੀਰ ਸਿੰਘ ਧਾਰਨੀ,ਹਰਜਿੰਦਰ ਧਾਰਨੀ,ਕੁਲਵਿੰਦਰ ਧਾਰਨੀ,ਸਾਊਥ ਅਸਟ੍ਰੇਲੀਆ ਤੋਂ ਲਖਵੀਰ ਸੰਘ ਲਖਾ ਦਿਉਲ,ਹਰਦਿਆਂਲ ਸਿੰਘ ਦਿਉਲ,ਬ੍ਰਿਸਵੇਨ ਤੋਂ ਸਿੰਗਾਰਾ ਸਿੰਘ,ਬਲਕਾਰ ਸਿੰਘ ਸਿਡਨੀ ਤੋਂ ਮਾ:ਮਨਮੋਹਨ ਸਿੰਘ ਖੇਲਾ,ਬਲਜੀਤ ਖੇਲਾ,ਅ.ਖੇਲਾ,ਦਰਸ਼ਨ ਸਿੰਘ ਕੰਗ,ਹਰਪਾਲ ਕੌਰ ਕੰਗ,ਸੁਰਿੰਦਰ ਕੌਰ ਖੇਲਾ,ਜਸਵੀਰ,ਮਨਦੀਪ ਖੇਲਾ,ਸਤਨਾਮ ਤੂਰ,ਵਲਗੂਲਗਾ ਤੋਂ ਸੁਲਖਣ ਸਿੰਘ ਸ਼ੇਤਰਾ ਕੌਲਗੜ੍ਹੀਆ,ਹਰਦੀਪ ਮਾਨ ਸੁਜਾਵਲ ਪੁਰੀਆ,ਮਨਪ੍ਰੀਤ ਕੌਰ, ਸੁਖਜਿੰਦਰ ਸਿੰਘ ਮੱਲਪੁਰ,ਵਰਿੰਦਰ ਮੌਜੋਵਾਲ ਮਜਾਰਾ,ਵਿਕੀ ਕੁਰਾਲੀ,ਕ੍ਰਾਂਤੀ ਵੀਰ ਮੈਲਬੋਰਨ ਇੰਡੀਆ ਤੋਂ ਮੁਲਾਜ਼ਮ ਆਗੁ ਪ੍ਰੇਮ ਰੱਕੜ,ਮੁਲਾਜ਼ਮ ਨੇਤਾ ਪਰਮਜੀਤ ਦੇਹਲ,ਪਤੱਰਕਾਰ ਪਰਮਾ ਨੰਦ ਚੂਹੜ ਪੂਰੀ,ਪੱਤਰਕਾਰ ਅਮਰੀਕ ਦਿਆਲ,ਸੂਬਾ ਮੁਲਾਜ਼ਮ ਆਗੂ ਮਹਾਂ ਸਿੰਘ ਰੌੜੀ,ਜਸਵੀਰ ਸਿੰਘ ਖੇਲਾ,ਸੁਰਿੰਦਰ ਸਿੰਘ ਰੱਕੜ,ਨਰਸੇਰ ਸਿੰਘ ਢਿਲੋਂ,ਝਲਮਣ ਸਿੰਘ ਦਿਆਲ, ਹਰਮੇਸ਼ ਸਿੰਘ ਦਿਆਂਲ,ਕਸ਼ਮੀਰ ਸਿੰਘ ਦਿਆਲ,ਸੁਰਿੰਦਰ ਸਿੰਘ ਫਲੋਰਾ, ਸੋਹਨ ਲਾਲ ਮਾਨ ਸੁਜਾਲ ਪੁਰੀਆ ਤੋਂ ਇਲਾਵਾ ਬੇਅੰਤ ਭੈਣਾਂ ਤੇ ਵੀਰ ਹਨ।
ਯੂਨਾਈਟਿਡ ਖਾਲਸਾ ਦਲ ਵਲੋਂ 16 ਸਤੰਬਰ ਨੂੰ ਰੋਸ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ
ਕਾਵੈਂਟਰੀ - ਯੂਨਾਈੀਟਡ ਖਾਲਸਾ ਦਲ ਇੰਗਲੈਂਡ ਦੇ ਸਹਿਯੋਗ ਵਲੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਸ਼ਹੀਦ ਭਾਈ ਸੱਤਪਾਲ ਸਿੰਘ ਢਿੱਲੋਂ ਦੀ ਸਲਾਨਾ ਬਰਸੀ ਹਰ ਸਾਲ ਦੀ ਤਰਾਂ ਪਿੰਡ ਡੱਲੇਵਾਲ ਜਿਲ੍ਹਾ ਜਲੰਧਰ ਵਿਖੇ ਮਾਨਾਈ ਜਾ ਰਹੀ ਹੈ । ਇਸ ਵਾਰ ਬਰਸੀ ਸਮਾਗਮ ਦੀ ਅਰਦਾਸ ਉਪਰੰਤ ਪਿੰਡ ਡੱਲੇਵਾਲ ਤੋਂ ਖਾਲਸਾ ਐਕਸ਼ਨ ਕਮੇਟੀ ਦੇ ਬੈਨਰ ਹੇਠ ਵਿਸ਼ਾਲ ਰੋਸ ਮਾਰਚ ਦਾ ਅਰੰਭ ਹੋਵੇਗਾ ਾਪਤ ਹੋਵੇਗਾ । ਜੋ ਕਿ ਇਲਾਕੇ ਦੇ ਤਿੰਨ ਦਰਜ਼ਨ ਪਿੰਡਾਂ ਚੋਂ ਗੁਜ਼ਰਦਾ ਹੋਇਆ ਨੂਰਮਹਿਲ ਨਜ਼ਦੀਕ ਪਿੰਡ ਭੰਗਾਲੇ ਦੇ ਇਤਿਹਾਸਕ ਗੁਰਦਵਾਰਾ ਸਾਹਿਬ ਵਿਖੇ ਸਮਾਪਤ ਹੋਵੇਗਾ । ਯੂਨਾਈਟਿਡ ਖਾਲਸਾ ਦਲ ਬਰਤਾਨੀਆ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ,ਸੀਨੀਅਰ ਮੀਤ ਪ੍ਰਧਾਨ ਸ੍ਰ, ਜਤਿੰਦਰ ਸਿੰਘ ਅਠਵਾਲ , ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ , ਚੀਫ ਆਰਗੇਨਾਈਜ਼ਰ ਸ੍ਰ ਅਮਰਜੀਤ ਸਿੰਘ ਮਿਨਹਾਸ ,ਪ੍ਰੈੱਸ ਸਕੱਤਰ ਸ੍ਰ, ਬਲਵਿੰਦਰ ਸਿੰਘ ਢਿੱਲੋਂ ਅਤੇ ਸ੍ਰ, ਹਰਜੀਤ ਸਿੰਘ ਢਿੱਲੋਂ ਨੇ ਸਿੱਖ ਸੰਗਤਾਂ ਨੂੰ ਇਸ ਰੋਸ ਮਾਰਚ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਹੈ । ਇਹ ਸਮੁੱਚਾ ਪ੍ਰੋਗਰਾਮ ਰੂਪ ਸਿੱਖ ਸੰਘਰਸ਼ ਦੇ ਸਿਧਾਂਤਕ ਅਤੇ ਜਥੇਬੰਦਕ ਆਗੂ ਭਾਈ ਦਲਜੀਤ ਸਿੰਘ ਬਿੱਟੂ ਦੀ ਦੇਖਰੇਖ ਹੇਠ ਹੋਵੇਗਾ । ਸਿੱਖ ਕੌਮ ਨੂੰ ਅਪੀਲ ਕੀਤੀ ਗਈ ਕਿ ਕੌਮ ਨੂੰ ਏਕਤਾ ਦੇ ਮੰਚ ਤੇ ਇੱਕਤਰ ਕਰਕੇ ਸਾਂਝੇ ਸ਼ੰਘਰਸ਼ ਦੀ ਅਗਵਾਈ ਕਰ ਰਹੀ ਖਾਲਸਾ ਐਕਸ਼ਨ ਕਮੇਟੀ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਇਸ ਦਾ ਕੰਮ ਕਾਜ ਤਸੱਲੀ ਬਖਸ਼ ਹੈ ਇਸ ਵਲੋਂ ਉਲੀਕੇ ਜਾ ਰਹੇ ਸਮੂਹ ਪ੍ਰੋਗਰਾਮ ਕਾਮਯਾਬ ਕਰਨੇ ਜਰੂਰੀ ਹਨ । ਇਸੇ ਦੌਰਾਨ ਯੂਨਾਈਟਿਡ ਖਾਲਸਾ ਦਲ ਇੰਗਲੈਂਡ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਭਾਈ ਦਲਜੀਤ ਸਿੰਘ ਨੂੰ ਕੱਢਣਾਂ ਕੋਈ ਅਚਨਚੇਤ ਘਟਨਾ ਨਹੀਂ ਹੈ ਇਹ ਸਕੀਮ ਤਾਂ ਛੇ ਮਹੀਨੇ ਪਹਿਲਾਂ ਰਾਮ ਸਿੰਘ ਜਨਰਲ ਸਕੱਤਰ ਦੇ ਘਰ ਬਣੀ ਸੀ । ਸ੍ਰ, ਸਿਮਰਨਜੀਤ ਸਿੰਘ ਮਾਨ ਤੋਂ ਚੋਰੀ ਉਲੀਕੀ ਗਈ ਇਸ ਸਕੀਮ ਵਿੱਚ ਧਿਆਨ ਸਿੰਘ ਮੰਡ ,ਜਸਕਰਨ ਸਿੰਘ ਕਾਹਨਵਾਲਾ ਅਤੇ ਰਣਜੀਤ ਚੀਮਾ ਆਦਿ ਸ਼ਾਮਲ ਸਨ । ਸਕੀਮ ਅਨੁਸਾਰ ਤਹਿ ਹੋਇਆ ਸੀ ਕਿ ਸਭ ਤੋਂ ਪਹਿਲਾਂ ਵਿਦੇਸ਼ਾਂ ਵਿੱਚ ਬਿੱਟੂ ਪੱਖੀ ਸੋਚ ਦਾ ਪਾਰਟੀ ਚੋਂ ਖਾਤਮਾ ਕੀਤਾ ਜਾਵੇ ਅਤੇ ਇਸ ਲਈ ਸ੍ਰ, ਮਾਨ ਦੇ ਆਨੇ ਬਹਾਨੇ ਕੰਨ ਭਰੇ ਜਾਣ । ਇਸੇ ਲੜੀ ਤਹਿਤ ਇੰਗਲੈਂਡ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਦੇ ਸਾਥੀ ਅਤੇ ਸਮਰਥਕ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੂੰ ਸੁੇਵਾ ਮੁਕਤ ਕੀਤਾ ਗਿਆ ਤਾਂ ਕਿ ਬਿੱਟੂ ਦੇ ਬਾਕੀ ਸਮਰਥਕ ਵੀ ਉਸ ਦੇ ਨਾਲ ਹੀ ਪਾਰਟੀ ਚੋਂ ਬਾਹਰ ਚਲੇ ਜਾਣ ਸੋ ਬਿਲਕੁਲ ਅਜਿਹਾ ਹੀ ਹੋਇਆ । ਦੁਆਬੇ ਦੇ ਵਸਨੀਕ ਸ੍ਰ, ਮਾਨ ਦੇ ਖਾਸ ਚਹੇਤੇ ਨੇ ਯੂਨਾਈਟਿਡ ਖਾਲਸਾ ਦਲ ਪੰਜਾਬ ਦੇ ਪ੍ਰਧਾਨ ਸ੍ਰ, ਸੁਰਜੀਤ ਸਿੰਘ ਨੂੰ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਇਸ ਸਕੀਮ ਦਾ ਭਾਂਡਾ ਫੋੜਦਿਆਂ ਕਿਹਾ ਕਿ ਮਾਨ ਦੇ ਦੇ ਆਲੇ ਦੁਆਲੇ ਚਾਪਲੂਸਾਂ ਅਤੇ ਮੁਖਬਰਾਂ ਦਾ ਇਕੱਠ ਹੈ ਜਿਹਨਾਂ ਨੂੰ ਪੰਥ ਜਾਂ ਪੰਥ ਲਈ ਕੁਰਬਾਨੀ ਕਰਨ ਵਾਲਿਆਂ ਨਾਲ ਕੋਈ ą



© 2010 TheSpisNews.com
User Online : This Site Visited Times.

.