31 ਮਈ ਨੂੰ 'ਟੋਬੈਕੋ ਬਲੈਕ ਆਉਟ'
 
 
 
Search 
 
Home :: Weather :: Mobile Version : Daily Hukmnama :: Links :: About Us :: Feedback :: Contact Us

31 ਮਈ ਨੂੰ 'ਟੋਬੈਕੋ ਬਲੈਕ ਆਉਟ'


Date: May 26, 2008

  Post Comment
  Email Story
  Print Story
  Read Comments
ਇੰਦੌਰ(ਭਾਸ਼ਾ), ਐਤਵਾਰ, 25 ਮਈ 2008
ਵਿਸ਼ਵ ਤੰਬਾਕੂ ਵਿਰੋਧੀ ਦਿਹੜੇ ਮੌਕੇ 31 ਮਈ ਨੂੰ ਇੱਥੇ ਇੱਕ ਘੰਟੇ ਲਈ ਟੋਬੈਕੋ ਬਲੈਕ ਆਉਟ ਕੀਤਾ ਜਾਵੇਗਾ.ਇਸ ਦੌਰਾਨ ਗਾਂਧੀਗਿਰੀ ਤਰੀਕੇ ਨਾਲ ਸ਼ਹਿਰ ਵਿਚ ਤੰਬਾਕੂ ਉਤਪਾਦਾਂ ਦੀ ਖਰੀਦ-ਵੇਚ ਨੂੰ ਪੂਰੀ ਤਰ੍ਹਾਂ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇਗੀ.

ਟੋਬੈਕੋ ਬਲੈਕ ਆਉਟ ਪ੍ਰੋਗਰਾਮ ਦੇ ਸਥਾਨਕ ਸੰਯੋਜਕ ਅਤੇ ਸਰਕਾਰੀ ਦੰਦ ਮਹਾਂਵਿਦਿਆਲੇ ਦੇ ਡੀਨ ਡਾ.ਬੀਐਮ ਸ਼੍ਰੀਵਾਸਤਵ ਨੇ ਦੱਸਿਆ ਕਿ ਇਹ ਕਦਮ ਐਮਪੀ ਡੈਂਟਲ ਐਸੋਸੀਏਸ਼ਨ ਦੀ ਪਹਿਲ 'ਤੇ ਚੁੱਕਿਆ ਜਾ ਰਿਹਾ ਹੈ.

ਇਸ ਅਧੀਨ ਨੌਜਵਾਨਾਂ ਨੂੰ ਤੰਬਾਕੂ ਦੇ ਖਤਰੇ ਦੱਸੇ ਜਾਣਗੇ ਅਤੇ ਪਾਨ-ਗੁਟਖਾ ਦੇ ਵਪਾਰੀਆਂ ਦੇ ਸੰਗਠਨ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ 'ਟੋਬੈਕੋ ਬਲੈਕ ਆਉਟ' ਮੁਕੰਮਲ ਤੌਰ ਉੱਪਰ ਕਾਮਯਾਬ ਹੋ ਸਕੇ.

ਸ਼੍ਰੀਵਾਸਤਵ ਨੇ ਕਿਹਾ ਕਿ ਉਹ ਸ਼ਹਿਰ ਦੀ ਝੁੱਗੀ ਬਸਤੀਆਂ ਨੂੰ ਤੰਬਾਕੂ ਮੁਕਤ ਬਨਾਉਣ ਦੀ ਯੋਜਨਾ ਉੱਪਰ ਵੀ ਕੰਮ ਕਰ ਰਹੇ ਹਨ.ਇਸ ਵਿਚ ਸਰਕਾਰੀ ਵਿਭਾਗਾਂ ਦੇ ਨਾਲ-ਨਾਲ ਸਵੈਂ ਸੇਵੀ ਸੰਸਥਾਵਾਂ ਦੀ ਵੀ ਸਹਾਇਤਾ ਹਾਸਲ ਕੀਤੀ ਜਾ ਰਹੀ ਹੈ.



© 2010 TheSpisNews.com
User Online : This Site Visited Times.

.